THE NEW RAY
ਨਵੀ ਕਿਰਨ
Tailoring Training Center
ਟੇਲਰਿੰਗ ਸਿਖਲਾਈ ਕੇਂਦਰ
Each time a woman stands up for herself, she stands up for all women.” – Gagandeep Kaur
A woman is a beautiful gift of God. A woman takes care of her home from the beginning. Today, many women work outside the home as well as work, but some women still work at home because they do not have any skills. She wants to help her father/husband financially from her heart, but due to lack of skills, she is unable to do so. So Universal Education and Charitable Trust has come up with Online Tailoring Training Program. The main objective of this tailoring training program is to uplift the standard of living of women and adolescent girls by increasing their skills and knowledge. This skill will become their identity (sewing) which will help them earn more income and become economically self-reliant and independent. It will alleviate poverty, help them meet their family needs without having to depend on husband and parents. To help them, the Universal Educational and Charitable Trust started Tailoring Training Centers at various places.
In these training sets, tailoring skills are taught. Students are trained by a qualified professional tailoring teacher. These tailoring classes enable rural women/girls to earn on their own, making them confident and self-reliant. Women start their own tailoring shops and earn money.
Your support for the empowerment of poor women will be a life-changing opportunity for a better future.
“ਹਰ ਵਾਰ ਜਦੋਂ ਕੋਈ ਔਰਤ ਆਪਣੇ ਲਈ ਖੜ੍ਹੀ ਹੁੰਦੀ ਹੈ, ਉਹ ਸਾਰੀਆਂ ਔਰਤਾਂ ਲਈ ਖੜ੍ਹੀ ਹੁੰਦੀ ਹੈ।” – ਗਗਨਦੀਪ ਕੌਰ
ਔਰਤ ਰੱਬ ਦਾ ਇਕ ਖੂਬਸੂਰਤ ਤੋਹਫ਼ਾ ਹੈ ਔਰਤ ਸ਼ੁਰੂ ਤੋਂ ਹੀ ਆਪਣੇ ਘਰ ਨੂੰ ਸੰਭਾਲਦੀ ਹੈ ਅੱਜ ਕਈ ਔਰਤਾਂ ਘਰ ਦੇ ਨਾਲ ਨਾਲ ਬਾਹਰ ਜਾ ਕੇ ਕੰਮ ਕਰਦੀਆਂ ਹਨ ਪਰ ਕੁਝ ਔਰਤਾਂ ਅੱਜ ਵੀ ਘਰ ਦਾ ਹੀ ਕੰਮ ਕਰਦੀਆਂ ਹਨ ਕਿਉਂਕਿ ਉਨ੍ਹਾਂ ਕੋਲ ਕੋਈ ਹੁਨਰ ਨਹੀਂ ਹੈ । ਉਹ ਦਿਲ ਤੋਂ ਆਪਣੇ ਪਿਤਾ / ਘਰਵਾਲੇ ਦੀ ਆਰਥਿਕ ਤੌਰ ਤੇ ਮੱਦਦ ਕਰਨਾ ਚਾਹੁੰਦੀਆਂ ਹਨ ਪਰ ਕੋਈ ਹੁਨਰ ਨਾ ਹੋਣ ਕਰਕੇ ਉਹ ਨਹੀਂ ਕਰ ਪਾਉਂਦੀਆਂ । ਇਸ ਲਈ ਯੂਨੀਵਰਸਲ ਐਜੂਕੇਸ਼ਨ ਐਂਡ ਚੈਰੀਟੇਬਲ ਟਰੱਸਟ ਆਉਨ ਲਾਇਨ ਟੇਲਰਿੰਗ ਸਿਖਲਾਈ ਪ੍ਰੋਗਰਾਮ ਲੈ ਕੇ ਆਇਆ ਹੈ। ਇਸ ਟੇਲਰਿੰਗ ਸਿਖਲਾਈ ਪ੍ਰੋਗਰਾਮ ਦਾ ਮੁੱਖ ਉਦੇਸ਼ ਔਰਤਾਂ ਅਤੇ ਕਿਸ਼ੋਰ ਲੜਕੀਆਂ ਦੇ ਹੁਨਰ ਅਤੇ ਗਿਆਨ ਵਿੱਚ ਵਾਧਾ ਕਰਕੇ ਉਨ੍ਹਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣਾ ਹੈ। ਇਹ ਹੁਨਰ ਉਨ੍ਹਾਂ ਦੀ ਪਹਿਚਾਣ ਬਣੇਗਾ (ਸਿਲਾਈ) ਜੋ ਉਹਨਾਂ ਨੂੰ ਵਧੇਰੇ ਆਮਦਨ ਕਮਾਉਣ ਅਤੇ ਆਰਥਿਕ ਤੌਰ ‘ਤੇ ਸਵੈ-ਨਿਰਭਰ ਅਤੇ ਸੁਤੰਤਰ ਬਣਨ ਵਿੱਚ ਮਦਦ ਕਰੇਗਾ । ਇਹ ਗਰੀਬੀ ਨੂੰ ਦੂਰ ਕਰੇਗਾ, ਪਤੀ ਅਤੇ ਮਾਤਾ-ਪਿਤਾ ‘ਤੇ ਨਿਰਭਰ ਰਹਿਣ ਤੋਂ ਬਿਨਾਂ ਉਨ੍ਹਾਂ ਦੀਆਂ ਪਰਿਵਾਰਕ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਮਦਦ ਕਰੇਗਾ। ਉਨ੍ਹਾਂ ਦੀ ਮਦਦ ਕਰਨ ਲਈ, ਯੂਨੀਵਰਸਲ ਐਜੂਕੇਸ਼ਨਲ ਅਤੇ ਚੈਰੀਟੇਬਲ ਟਰੱਸਟ ਨੇ ਵੱਖ-ਵੱਖ ਥਾਵਾਂ ‘ਤੇ ਟੇਲਰਿੰਗ (ਸਿਲਾਈ) ਸਿਖਲਾਈ ਕੇਂਦਰ ਸ਼ੁਰੂ ਕੀਤੇ।
ਇਨ੍ਹਾਂ ਸਿਖਲਾਈ ਸੈਟਰਾਂ ਵਿੱਚ, ਟੇਲਰਿੰਗ ਦੇ ਹੁਨਰ ਸਿਖਾਏ ਜਾਂਦੇ ਹਨ। ਵਿਦਿਆਰਥੀਆਂ ਨੂੰ ਇੱਕ ਯੋਗ ਪੇਸ਼ੇਵਰ ਟੇਲਰਿੰਗ ਅਧਿਆਪਕ ਦੁਆਰਾ ਸਿਖਲਾਈ ਦਿੱਤੀ ਜਾਂਦੀ ਹੈ। ਇਹ ਟੇਲਰਿੰਗ ਕਲਾਸਾਂ ਪੇਂਡੂ ਪਿੰਡਾਂ ਦੀਆਂ ਔਰਤਾਂ/ਲੜਕੀਆਂ ਨੂੰ ਆਪਣੇ ਦਮ ‘ਤੇ ਕਮਾਈ ਕਰਨ ਦੇ ਯੋਗ ਬਣਾਉਂਦੀਆ ਹਨ, ਉਹਨਾਂ ਨੂੰ ਆਤਮ-ਵਿਸ਼ਵਾਸ ਅਤੇ ਸਵੈ-ਨਿਰਭਰ ਬਣਾਉਂਦੀਆਂ ਹਨ। ਔਰਤਾਂ ਆਪਣੀਆਂ ਟੇਲਰਿੰਗ ਦੀਆਂ ਦੁਕਾਨਾਂ ਸ਼ੁਰੂ ਕਰਦੀਆਂ ਹਨ ਅਤੇ ਪੈਸਾ ਕਮਾਉਂਦੀਆਂ ਹਨ।
ਗਰੀਬ ਔਰਤਾਂ ਦੇ ਸਸ਼ਕਤੀਕਰਨ ਲਈ ਤੁਹਾਡੀ ਮਦਦ ਇੱਕ ਬਿਹਤਰ ਭਵਿੱਖ ਲਈ ਜੀਵਨ ਬਦਲਣ ਦਾ ਮੌਕਾ ਹੋਵੇਗਾ।